ਮਹਿਲਾ ਦੀ ਡਿਲੀਵਰੀ ਤੋਂ ਬਾਅਦ ਹੋਇਆ ਕੁਝ ਅਜਿਹਾ ਕਿ ਤਿੰਨ ਨਰਸਾਂ ਮੌਕੇ ਤੇ ਹੀ ਹੋ ਗਈਆਂ ਬੇਹੋਸ਼…

ਦੁਨੀਆ ਵਿਚ ਕਈ ਵਾਰ ਕੁਝ ਅਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਹਨ ਜੋ ਕਿ ਬਹੁਤ ਹੀ ਘੱਟ ਵੇਖੀਆਂ ਜਾਂ ਸੁਣੀਆਂ ਹੁੰਦੀਆਂ ਹਨ । ਕੁਝ ਅਜਿਹਾ ਹੀ ਮਾਮਲਾ ਹਾਲ ਹੀ ਵਿੱਚ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਹਿਲਾ ਜਦੋਂ ਹਸਪਤਾਲ ਵਿੱਚ ਆਪਣੇ ਬੱਚੇ ਦੀ ਡਲਿਵਰੀ ਕਰਵਾਉਣ ਲਈ ਪਰਿਵਾਰ ਸਮੇਤ ਪਹੁੰਚੀ ਤਾਂ ਉਸ ਦੀ ਡਲਿਵਰੀ ਤੋਂ ਬਾਅਦ ਡਾਕਟਰਾਂ ਨੂੰ ਮਹਿਲਾ ਦੇ ਬਾਰੇ ਵਿੱਚ ਅਜਿਹੀ ਗੱਲ ਪਤਾ ਲੱਗੀ ਜਿਸ ਨੇ ਕਿ ਹਸਪਤਾਲ ਸਟਾਫ ਦੇ ਸਾਰੇ ਹੀ ਮੈਂਬਰਾਂ ਦੇ ਰੌਗਟੇ ਖੜ੍ਹੇ ਕਰਕੇ ਰੱਖ ਦਿੱਤੇ । ਅਸਲ ਵਿੱਚ ਪਿਛਲੇ ਦਿਨੀਂ ਇਹ ਮਹਿਲਾ ਆਪਣੇ ਬੱਚੇ ਨੂੰ ਜਨਮ ਦੇਣ ਲਈ ਕਾਫੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚੀ । ਉਸ ਦੇ ਨਾਲ ਉਸ ਦੇ ਪਰਿਵਾਰ ਦੇ ਵੀ ਕਈ ਮੈਂਬਰ ਸਨ ।

ਹਸਪਤਾਲ ਪਹੁੰਚਣ ਤੇ ਡਾਕਟਰਾਂ ਦੀ ਟੀਮ ਵੱਲੋਂ ਜਲਦੀ ਤੋਂ ਜਲਦੀ ਮਹਿਲਾ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਉਸ ਦੇ ਕੁਝ ਹੀ ਸਮੇਂ ਬਾਅਦ ਹੀ ਮਹਿਲਾ ਨੇ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ । ਸਭ ਕੁਝ ਠੀਕ ਠਾਕ ਹੋ ਗਿਆ ਅਤੇ ਨਰਸਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ । ਮਹਿਲਾ ਦੁਆਰਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਹਸਪਤਾਲ ਦੇ ਸਟਾਫ ਨੇ ਮਹਿਲਾ ਦੇ ਇਲਾਜ ਦੀ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਦੇ ਲਈ ਉਸ ਦੇ ਚੱਲ ਰਹੇ ਪਹਿਲੇ ਮੈਡੀਕਲ ਦਵਾਈਆਂ ਦੇ ਟਰੀਟਮੈਂਟ ਬਾਰੇ ਜਾਣਕਾਰੀ ਲੈਣ ਲਈ ਉਸ ਦੇ ਪਰਿਵਾਰ ਵਾਲਿਆਂ ਕੋਲੋਂ ਉਸ ਦੇ ਪਹਿਲੇ ਮੈਡੀਕਲ ਡਾਕੂਮੈਂਟ ਮੰਗਵਾਏ ਤਾਂ ਉਸ ਨੂੰ ਦੇਖ ਕੇ ਡਾਕਟਰਾਂ ਅਤੇ ਹਸਪਤਾਲ ਦੀਆਂ ਨਰਸਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਅਸਲ ਵਿੱਚ ਮਹਿਲਾ ਦੇ ਪੁਰਾਣੇ ਟਰੀਟਮੈਂਟ ਨੂੰ ਦੇਖ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮਹਿਲਾ ਐੱਚਆਈਵੀ ਪਾਜ਼ੀਟਿਵ ਸੀ ਜਿਸ ਦੀ ਕਿ ਜਾਣਕਾਰੀ ਨਾ ਤਾਂ ਮਹਿਲਾਂ ਵੱਲੋਂ ਅਤੇ ਨਾ ਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਦਿੱਤੀ ਗਈ । ਹਸਪਤਾਲ ਦੀਆਂ ਤਿੰਨ ਨਰਸਾਂ ਮੌਕੇ ਤੇ ਹੀ ਡਰ ਕਾਰਨ ਬੇਹੋਸ਼ ਹੋ ਗਈਆਂ ਕਿਉਂਕਿ ਉਨ੍ਹਾਂ ਨੂੰ ਇਹ ਸਦਮਾ ਲੱਗ ਗਿਆ ਤੇ ਕਿਤੇ ਉਹ ਇਸ ਡਿਲੀਵਰੀ ਦੇ ਦੌਰਾਨ ਖੁਦ ਤਾਂ ਐੱਚਆਈਵੀ ਪਾਜਿਟਿਵ ਨਹੀਂ ਹੋ ਗਈਆਂ । ਐੱਚਆਈਵੀ ਪਾਜਿਟਿਵ ਹੋਣ ਦੇ ਡਰ ਤੋਂ ਹਸਪਤਾਲ ਦੀਆਂ ਤਿੰਨ ਨਰਸਾਂ ਨੂੰ ਗਹਿਰਾ ਸਦਮਾ ਲੱਗਾ । ਅਸਲ ਵਿੱਚ ਜਦੋਂ ਕਿਸੇ ਐੱਚਆਈਵੀ ਪਾਜਿਟਿਵ ਮਹਿਲਾ ਦੁਆਰਾ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਲਈ ਇੱਕ ਸਪੈਸ਼ਲ ਕਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਬਹੁਤ ਜ਼ਰੂਰੀ ਹੁੰਦੀ ਹੈ । ਪ੍ਰੰਤੂ ਪਰਿਵਾਰ ਵਾਲਿਆਂ ਵੱਲੋਂ ਇਸ ਗੱਲ ਦੀ ਜਾਣਕਾਰੀ ਡਾਕਟਰਾਂ ਨੂੰ ਨਾ ਦਿੱਤੇ ਜਾਣ ਕਾਰਨ ਡਾਕਟਰਾਂ ਵੱਲੋਂ ਇਸ ਮਹਿਲਾ ਦੀ ਨਾਰਮਲ ਤਰੀਕੇ ਨਾਲ ਹੀ ਡਲਿਵਰੀ ਕੀਤੀ ਗਈ । ਸੱਚਾਈ ਦਾ ਪਤਾ ਲੱਗਣ ਤੋਂ ਬਾਅਦ ਡਾਕਟਰ ਅਤੇ ਹਸਪਤਾਲ ਦਾ ਸਟਾਫ਼ ਪਰਿਵਾਰ ਵਾਲਿਆਂ ਨਾਲ ਬਹੁਤ ਨਾਰਾਜ਼ ਹੋਇਆ ਅਤੇ ਦੋਨਾਂ ਵਿਚਾਲੇ ਕਿਹਾ ਸੁਣੀ ਵੀ ਹੋ ਗਈ। ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਹਸਪਤਾਲ ਸਟਾਫ ਨੂੰ ਸ਼ਾਂਤ ਕਰਵਾਇਆ ਗਿਆ ।